ਚੰਡੀਗੜ੍ਹ — ਹਰ ਰੰਗ ਕੁਝ ਕਹਿੰਦਾ ਹੈ। ਇਸੇ ਲਈ ਹਰ ਦੇਸ਼ ਦੇ ਝੰਡੇ 'ਤੇ ਵੀ ਅਲਗ-ਅਲਗ ਰੰਗ ਦਾ ਅਲਗ-ਅਲਗ ਮਹੱਤਵ ਹੁੰਦਾ ਹੈ। ਉਸੇ ਤਰ੍ਹਾਂ ਜੀਵਨ 'ਚ ਵੀ ਰੰਗਾਂ ਦਾ ਬਹੁਤ ਮਹੱਤਵ ਹੁੰਦਾ ਹੈ। ਰੰਗ ਖੁਸ਼ੀ ਦਾ ਪ੍ਰਤੀਕ ਹੁੰਦੇ ਹਨ। ਰੰਗਾਂ ਨੂੰ ਲੈ ਕੇ ਹਰ ਕਿਸੇ ਇਨਸਾਨ ਦੀ ਪਸੰਦ ਅਲਗ ਹੁੰਦੀ ਹੈ। ਕੁਝ ਰੰਗ ਇਸ ਤਰ੍ਹਾਂ ਦੇ ਹੁੰਦੇ ਹਨ ਜੋ ਕਿ ਕਿਸੇ ਵੀ ਇਨਸਾਨ ਦੇ ਜੀਵਨ 'ਤੇ ਵੀ ਪ੍ਰਭਾਵ ਪਾਉਂਦੇ ਹਨ। ਰੰਗ ਊਰਜਾ ਵੀ ਦਿੰਦੇ ਹਨ ਅਤੇ ਆਤਮਵਿਸ਼ਵਾਸ ਨੂੰ ਵੀ ਵਧਾਉਂਦੇ ਹਨ।
ਰੰਗਾਂ ਦੇ ਇਸ ਸ਼੍ਰੇਣੀ 'ਚ ਪੀਲੇ ਰੰਗ ਨੂੰ ਸਭ ਤੋਂ ਵੱਧ ਊਰਜਾਵਾਨ ਰੰਗ ਮੰਨਿਆ ਜਾਂਦਾ ਹੈ। ਪੀਲੇ ਰੰਗ 'ਚ ਊਰਜਾ ਨੂੰ ਵਧਾਉਣ ਦੇ ਨਾਲ-ਨਾਲ ਦਿਮਾਗ ਨੂੰ ਜ਼ਿਆਦਾ ਚੁਸਤ ਕਰਨ ਦੇ ਗੁਣ ਹੁੰਦੇ ਹਨ। ਇਕ ਖੋਜ ਦੇ ਅਨੁਸਾਰ ਜਿਹੜੀਆਂ ਔਰਤਾਂ ਪੀਲੇ ਰੰਗ ਦੇ ਜ਼ਿਆਦਾ ਕੱਪੜੇ ਪਾਉਂਦੀਆਂ ਹਨ ਉਨ੍ਹਾਂ ਔਰਤਾਂ 'ਚ ਆਤਮਵਿਸ਼ਵਾਸ ਜ਼ਿਆਦਾ ਤਾਂ ਹੁੰਦਾ ਹੀ ਹੈ ਨਾਲ ਹੀ ਇਕ ਸਮੇਂ ਜ਼ਿਆਦਾ ਕੰਮ ਕਰਨ ਦੀ ਸਮੱਰਥਾ ਵੀ ਵੱਧ ਜਾਂਦੀ ਹੈ। ਪੀਲੇ ਰੰਗ 'ਚ ਨਿਕਲਣ ਵਾਲੀਆਂ ਤਰੰਗਾਂ ਆਤਮਵਿਸ਼ਵਾਸ ਵਧਾਉਂਦੀਆਂ ਹਨ। ਪੀਲਾ ਰੰਗ ਵੈਸੇ ਵੀ ਗਰਮੀਆਂ 'ਚ ਬਹੁਤ ਕੂਲ ਲੁੱਕ ਦਿੰਦਾ ਹੈ।
ਇਸ ਕਥਨ ਦਾ ਵਹਿਮ-ਭਰਮ ਨਾਲ ਕਿਸੇ ਤਰ੍ਹਾਂ ਦਾ ਕੋਈ ਸਰੋਕਾਰ ਨਹੀਂ ਬਲਕਿ ਇਹ ਕਿਸੇ ਵੀ ਵਿਅਕਤੀ ਦੇ ਅੰਦਰ ਆਤਮ-ਵਿਸ਼ਵਾਸ ਲਿਆਉਣ ਦੀ ਇਕ ਕੋਸ਼ਿਸ਼ ਵੀ ਕਿਹਾ ਜਾ ਸਕਦਾ ਹੈ।
ਹੋਮਿਓਪੈਥਿਕ ਰੋਗ ਅਤੇ ਇਲਾਜ
NEXT STORY